ਸੜਕ 'ਤੇ ਪਲਟਿਆ ਮੁਰਗੇ-ਮੁਰਗੀਆਂ ਨਾਲ ਭਰਿਆ ਟਰੱਕ, ਲੋਕ ਬੋਰੀਆਂ 'ਚ ਪਾ ਕੇ ਲੈ ਗਏ ਮੁਰਗੇ-ਮੁਰਗੀਆਂ |OneIndia Punjabi

2023-12-27 3

ਆਗਰਾ-ਫਿਰੋਜ਼ਾਬਾਦ ਨੈਸ਼ਨਲ ਹਾਈਵੇਅ 'ਤੇ ਬੁੱਧਵਾਰ ਸਵੇਰੇ ਸੰਘਣੀ ਧੁੰਦ ਕਾਰਨ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ 'ਚ ਭਰੇ ਹੋਏ ਮੁਰਗੇ-ਮੁਰਗੀਆਂ ਦੀ ਲੁੱਟ ਸ਼ੁਰੂ ਹੋ ਗਈ। ਹਾਈਵੇਅ ਤੋਂ ਲੰਘਣ ਵਾਲੇ ਰਾਹਗੀਰ, ਜਿਸ ਨੂੰ ਵੀ ਮੌਕਾ ਮਿਲਿਆ, ਉਹੀ ਮੁਰਗੇ-ਮੁਰਗੀਆਂ ਨੂੰ ਗੱਡੇ ਦੇ ਪਿੰਜਰੇ 'ਚੋਂ ਕੱਢ ਕੇ ਲੈ ਗਿਆ। ਕੋਈ ਹੱਥਾਂ 'ਚ ਹੀ ਮੁਰਗੇ-ਮੁਰਗੀਆਂ ਨੂੰ ਲੈ ਕੇ ਭੱਜ ਰਹੇ ਸਨ। ਕੋਈ ਆਪਣੇ ਨਾਲ ਲਿਆਂਦੀ ਬੋਰੀ ਵਿਚ ਭਰ ਕੇ ਉਥੋਂ ਚੱਲਦਾ ਬਣਿਆ। ਮੁਰਗਿਆਂ ਦੀ ਸਰੇਆਮ ਲੁੱਟ ਦੀ ਇਹ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਗਈ।ਧੁੰਦ 'ਚ ਸ਼ਾਹਦਰਾ ਚੌਕ 'ਤੇ 16 ਵਾਹਨਾਂ ਦੀ ਟੱਕਰ 'ਚ ਮੁਰਗਿਆਂ-ਮੁਰਗੀਆਂ ਨਾਲ ਭਰਿਆ ਵਾਹਨ ਵੀ ਸ਼ਾਮਲ ਸੀ। ਇਹ ਕਰੀਬ ਡੇਢ ਲੱਖ ਰੁਪਏ ਦੀ ਕੀਮਤ ਦੇ ਮੁਰਗੇ-ਮੁਰਗੀਆਂ ਨਾਲ ਭਰਿਆ ਹੋਇਆ ਸੀ।
.
A truck full of chickens overturned on the road, people put the chickens in sacks and took them away.
.
.
.
#Agranews #punjabnews #Chicken

Videos similaires